- ਮੁਢਲੀ ਜਾਣਕਾਰੀ
- ਪਹਿਚਾਣ
- ਰਹਿਣ ਸਹਿਣ
- ਪੈਦਾਇਸ਼
- ਭੋਜਨ ਅਤੇ ਸ਼ਿਕਾਰ
- ਜਨਸੰਖਿਆ
- ਪ੍ਰਵਾਸ
- ਖਤਰੇ
ਮਾਦਾ ਸ਼ਕਰਖੋਰ ਆਪਣੇ ਆਲਣ੍ਹੇ ਤੇ। ਇਸਨੇ ਸਾਡੀ ਰਸੋਈ ਦੇ ਬਾਹਰ ਲੱਗੀ ਤੂਤ 'ਤੇ ਘਰ ਬਣਾਇਆ ਸੀ। |
.: ਮੁਢਲੀ ਜਾਣਕਾਰੀ :.
ਸ਼ਕਰਖੋਰਾ Sunbird ਪਰਿਵਾਰ ਦਾ ਮੈਂਬਰ ਹੈ ਅਤੇ ਇਸਦੀਆਂ 132 ਕਿਸਮਾਂ ਵਿਚੋਂ ਇਕ ਹੈ। ਇਹ ਪਰਿਵਾਰ ਦੇ ਬਾਕੀ ਕਿਸਮਾਂ ਨਾਲੋਂ ਛੋਟਾ, ਜੋ ਸਿਰਫ 5-6 ਇੰਚ ਦਾ ਹੁੰਦਾ ਹੈ। ਸ਼ਕਰਖੋਰਾ ਬਹੁਤ ਹੀ ਤੇਜ਼ ਅਤੇ ਫੁਰਤੀਲਾ ਪੰਛੀ ਹੈ ਜਿਸਦੀ ਉਡਾਣ ਸਿੱਧੀ ਹੁੰਦੀ ਹੈ। ਇਹਦਾ ਫੈਲਾਅ ਪੱਛਮੀ ਏਸ਼ੀਆਈ ਦੇਸ਼ਾਂ ਅਤੇ ਭਾਰਤ ਤੋਂ ਹੁੰਦੇ ਹੋਏ ਦੱਖਣੀ ਏਸ਼ੀਆਈ ਦੇਸ਼ਾਂ ਤਕ ਫੈਲਿਆ ਹੋਇਆ ਹੈ ਅਤੇ ਬਹੁਤੇ ਇਲਾਕਿਆਂ ਦਾ ਇਹ ਪੱਕਾ ਨਿਵਾਸੀ ਹੈ। ਸ਼ਹਿਰ ਦੇ ਬਾਗਾਂ 'ਚ ਇਸਦੀ 'ਚਵਿਟ-ਚਵਿਟ' ਦੀ ਤਿੱਖੀ ਆਵਾਜ਼ ਸੁਣੀ ਜਾ ਸਕਦੀ ਹੈ।
.: ਪਹਿਚਾਣ :.
ਨਰ ਦੀ ਪਹਿਚਾਣ:
ਨਰ ਦਾ ਸਾਰਾ ਸ਼ਰੀਰ ਕਾਲੇ ਰੰਗ ਦਾ ਹੁੰਦਾ ਹੈ ਜੋ ਰੌਸ਼ਨੀ ਵਿਚ ਬੈਂਗਣੀ ਭਾਅ ਮਾਰਦਾ ਹੈ। ਸ਼ਰੀਰ ਦਾ ਉਪਰਲਾ ਹਿੱਸਾ ਹਲਕੇ ਰੰਗ ਦਾ ਜਦਕਿ ਖੰਬ ਗੂੜੇ ਹੁੰਦੇ ਹਨ। ਬੱਚੇ ਪੈਦਾ ਕਰਨ ਦੇ ਦਿਨਾਂ 'ਚ ਮਾਦਾ ਨੂੰ ਲੁਬਾਉਣ ਲਈ ਨਰ ਦਾ ਰੰਗ ਜਿਆਦਾ ਚਮਕੀਲਾ ਬੈਂਗਣੀ ਹੋ ਜਾਂਦਾ ਹੈ ਜਿਸ ਵਿਚ ਸੂਖਮ ਹਰੇ ਅਤੇ ਕਾਸ਼ਨੀ ਰੰਗ ਦੇ ਚਟਾਕ ਹੁੰਦੇ ਹਨ। ਖੰਬਾਂ ਦੇ ਉਪਰ ਮੋਡੇ ਤੇ ਚਮਕੀਲੇ ਹਰੇ-ਨੀਲੇ ਰੰਗ ਦੀ ਫਰ ਨਿਕਲ ਆਉਂਦੀ ਹੈ ਜੋ ਇਸਨੂੰ ਹੋਰ ਆਕਰਸ਼ਕ ਬਣਾਉਂਦੀ ਹੈ।
ਨਰ |
ਮਾਦਾ ਦੀ ਪਹਿਚਾਣ:
ਨਰ ਤੋਂ ਉਲਟ ਮਾਦਾ ਦਾ ਰੰਗ ਫਿੱਕਾ ਉਪਰੋਂ ਬਦਾਮੀ ਭੂਰਾ ਅਤੇ ਧੌਣ ਤੋਂ ਛਾਤੀ ਦਾ ਹੇਠਲਾ ਭਾਗ ਹਲਕਾ ਪੀਲਾ ਹੁੰਦਾ ਹੈ। ਇਸਦੇ ਭਰਵੱਟੇ ਗੂੜੇ ਰੰਗ ਦੇ ਅਤੇ ਅੱਖ ਦੁਆਲੇ ਗੂੜੇ ਰੰਗ ਦੀ ਧਾਰੀ ਹੁੰਦੀ ਹੈ।ਮਾਦਾ |
ਕਿਸ਼ੋਰ ਅਵਸਥਾ ਵਿੱਚ ਨਰ ਦਾ ਰੰਗ ਮਾਦਾ ਵਾਂਗ ਉਪਰੋਂ ਜੈਤੁਨੀ ਬਾਦਾਮੀ, ਹੇਠੋਂ ਹਲਕਾ ਪੀਲਾ ਅਤੇ ਅੱਖ ਤੱਕ ਕਾਲੀ ਧਾਰੀ ਹੁੰਦੀ ਹੈ। ਜਿਵੇਂ ਤੁਸੀਂ ਸੁਣ ਸਕਦੇ ਹੋ ਕਿ ਇਹ ਇਕ ਤਿੱਖੀ 'ਤੇ ਨਿਰੰਤਰ ਚਵਿਟ-ਚਵਿਟ-ਚਵਿਟ ਦੀ ਆਵਾਜ਼ ਕਢਦਾ ਹੈ 'ਤੇ ਇਸਨੂੰ ਬਹੁਤ ਤੇਜ਼ੀ ਨਾਲ ਦਹੁਰਾਇਆ ਜਾਂਦਾ ਹੈ।
.: ਰਹਿਣ ਸਹਿਣ :.
ਰਹਿਣ ਲਈ ਆਲਣ੍ਹਾਂ ਬਣਾਉਣ ਦਾ ਸਾਰਾ ਜਿਮਾਂ ਮਾਦਾ ਦੇ ਸਿਰ ਤੇ ਹੀ ਹੁੰਦਾ ਹੈ ਜੋ ਆਲਣ੍ਹੇ ਨੂੰ ਖਾਸ ਤਰ੍ਹਾਂ ਦੇ ਘਾਹ, ਨਿਕ ਸੁਕ ਅਤੇ ਮਕੜੀ ਦੇ ਜਾਲੇ ਦੀ ਮਦਦ ਨਾਲ ਜ਼ਮੀਨ ਤੋਂ 4 ਕੁ ਮੀਟਰ ਦੀ ਉਚਾਈ ਤੇ ਬਣਾਉਂਦੀ ਹੈ। ਆਲਣ੍ਹਾਂ ਚੌਰਸ ਲਟਕਿਆ ਝੋਲਾ ਜਿਹਾ ਹੁੰਦਾ ਹੈ 'ਤੇ ਬਾਹਰ ਪੱਤਿਆਂ ਜਾਂ ਪਤਲੀਆਂ ਸੱਕਾਂ ਦਾ ਪਰਦਾ ਲਗਾਇਆ ਹੁੰਦਾ ਹੈ।
ਸੰਤਾਨ ਉਤਪਾਦਨ ਦੇ ਦਿਨਾਂ 'ਚ ਨਰ ਦੇ ਹੋਰ ਆਕਰਸ਼ਿਤ ਰੰਗ |
.: ਪੈਦਾਇਸ਼ :.
ਸੰਤਾਨ ਉਤਪਾਦਨ ਦੇ ਦਿਨਾਂ 'ਚ ਨਰ ਦਿਸਣ ਯੋਗ ਥਾਵਾਂ ਜਿਵੇਂ ਰੁੰਡ ਮੁੰਡ ਬਿਰਛਾਂ ਦੇ ਸ਼ਿਖਰ ਜਾਂ ਟੈਲੀਫੋਨ ਦੀ ਤਾਰ ਉਤੇ ਬੈਠ ਕੇ ਬੜੇ ਹੀ ਜੋਸ਼ ਨਾਲ ਗਾਉਂਦਾ, ਇਧਰ-ਓਧਰ ਉਡਦੇ ਖੰਭਾਂ ਨੂੰ ਤੇਜੀ ਨਾਲ ਹੇਠ ਉਪਰ ਕਰਕੇ ਪੀਲੇ ਅਤੇ ਬਗਲਾਂ ਦੇ ਗੁਲਨਾਰੀ ਖੰਭਾਂ ਦਾ ਵਿਖਾਵਾ ਕਰਦੇ ਹਨ 'ਤੇ ਆਪਣੀ ਪੂਛ ਨੂੰ ਫੈਲਾਉਂਦੇ ਅਤੇ ਬੰਦ ਕਰਦੇ ਹਨ।
ਅਪ੍ਰੈਲ ਜੂਨ 'ਚ ਮਾਦਾ ੨-੩ ਆਂਡੇ ਦਿੰਦੀ ਹੈ ਜੋ ਆਕਾਰ ਵਿੱਚ ਅੰਗੂਰ ਨਾਲੋਂ ਥੋੜੇ ਵੱਡੇ 'ਅੇ ਅਸਮਾਨੀ-ਹਰੀ ਭਾਅ ਮਾਰਦੇ ਚਿੱਟੇ ਰੰਗ ਦੇ ਹੁੰਦੇ ਹਨ ਜਿਸਤੇ ਬਦਾਮੀ ਦਾਗ ਹੁੰਦੇ ਹਨ। ਸਿਰਫ ਮਾਦਾ ਹੀ ਆਂਡਿਆਂ ਤੇ ਬੈਠਦੀ ਹੈ। 14-15 ਦਿਨਾਂ ਚ ਆਂਡੇ ਫੁੱਟ ਪੈਂਦੇ ਹਨ। ਨਰ ਅਤੇ ਮਾਦਾ ਦੋਵੇਂ ਹੀ ਬੱਚਿਆਂ ਨੂੰ ਭੋਜਨ ਖੁਆਣ ਵਿਚ ਮਦਦ ਕਰਦੇ ਹਨ।
.: ਭੋਜਨ ਅਤੇ ਸ਼ਿਕਾਰ :.
ਸ਼ਕਰਖੋਰਾ ਦਾਅ ਲੱਗਣ ਤੇ ਫੁਲਾਂ ਤੇ ਬੈਠੇ ਕੀਟ ਪਤੰਗਿਆਂ ਨੂੰ ਵੀ ਛੱਕ ਜਾਂਦਾ ਹੈ। ਬੁਚਿਆਂ ਨੂੰ ਭੋਜਣ ਖੁਆਣ ਸਮੇਂ ਸ਼ਕਰਖੋਰਾ ਪਤਰੰਗੇ ਵਾਂਗ ਕੀੜਿਆਂ ਨੂੰ ਕਾਬੂ ਕਰਦਾ ਹੈ।
ਕਿਸ਼ੋਰ ਨਰ ਪਰੰਪਰਿਕ ਤਰੀਕੇ ਨਾਲ ਫੁਲ ਦਾ ਰਸ ਪੀਂਦਾ ਹੋਇਆ |
.: ਜਨਸੰਖਿਆ :.
.: ਪ੍ਰਵਾਸ :.
.: ਖਤਰੇ :.
ਜੇਕਰ ਤੁਹਾਨੂੰ ਲੱਗਦਾ ਹੈ ਕਿ ਦਿੱਤੀ ਹੋਈ ਜਾਣਕਾਰੀ ਵਿੱਚ ਕੁੱਝ ਗਲਤ ਹੈ ਜਾਂ ਜਾਂ ਅਧੂਰੀ ਹੈ ਤਾਂ ਏਥੇ ਕਲਿਕ ਕਰਕੇ ਮੈਨੂੰ ਸੰਪਰਕ ਕਰੋ।. ਧੰਨਵਾਦ: ਗੌਰਵ ਮਾਧੋਪੁਰੀ
©2013. ALL RIGHTS RESERVED TO AUTHOR. The unauthorized reproduction or distribution of this copyrighted work is illegal.
ਕਮਾਲ ਦੀ ਜਾਣਕਾਰੀ !! ਜਿਓੰਦੇ ਰਹੋ ਛੋਟੇ ਵੀਰ !!
ReplyDeleteਸ਼ੁਕਰੀਆ ਗੁਰਪ੍ਰੀਤ ਭਾਜੀ..Keep Sharing
ReplyDeletejio kafi vadhia lagg riha hai ji,,,,,,,,,, gud work
ReplyDeleteਬਹੁਤ ਵਧੀਆ ਜਾਣਕਾਰੀ ਹੈ |
ReplyDeletebahut vdheeya te dilchasap jankari hai. Miharbani.
ReplyDeleteਧੰਨਵਾਦ ਗੌਰਵ ਜੀ ...... ਜਾਣਕਾਰੀ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤੀ ਹੈ ...... ਪ੍ਰਮਾਤਮਾਂ ਤੁਹਾਨੂੰ ਸਦਾ ਚੜਦੀਆਂ ਕਲਾਂ ਵਿਚ ਰੱਖੇ
ReplyDelete