ਪਤਰੰਗਾ. Bee-Eaters

  • ਮੁਢਲੀ ਜਾਣਕਾਰੀ                                                                     
  • ਪਹਿਚਾਣ
  • ਰਹਿਣ ਸਹਿਣ ਅਤੇ ਪੈਦਾਇਸ਼
  • ਭੋਜਨ ਅਤੇ ਸ਼ਿਕਾਰ
  • ਜਨਸੰਖਿਆ
  • ਪ੍ਰਵਾਸ 
  • ਖਤਰੇ 
  • ਛੋਟਾ ਪਤਰੰਗਾ (Green Bee Eater)


    .: ਮੁਢਲੀ ਜਾਣਕਾਰੀ :.
ਪਤਰੰਗਾ: ਦੁਨੀਆਂ 'ਚ ਇਸਦੀਆਂ ਕੁੱਲ 26 ਕਿਸਮਾਂ ਹਨ. ਏਸ਼ੀਆ ਅਤੇ ਅਫ੍ਰੀਕਾ ਵਿੱਚ ਇਹ ਆਮ ਪਾਇਆ ਜਾਣ ਵਾਲਾ ਪੰਛੀ ਹੈ। ਅਫਰੀਕਾ ਵਿੱਚ  Senegal ਤੋਂ Ethiopia ਅਤੇ ਨੀਲ ਨਦੀ ਤੋਂ ਅਰਬ ਦੇਸ਼ਾਂ ਤੱਕ ਮਿਲਦੇ ਹਨ, ਜਦਕਿ ਏਸ਼ੀਆ ਵਿੱਚ ਭਾਰਤ ਤੋਂ ਵੀਅਤਨਾਮ ਤੱਕ ਪਾਏ ਜਾਂਦੇ ਹਨ। ਇਸਦੀ ਪਸੰਦੀਦਾ ਰਹਿਣ ਦੀ ਜਗ੍ਹਾ ਵਾਦੀ, ਰੇਤਲੇ ਮੈਦਾਨ ਜਾਂ ਫਿਰ ਜੰਗਲ ਜੋ ਪਾਣੀ ਦੇ ਸੋਮਿਆਂ ਤੋਂ ਦੂਰ ਹੋਣ। ਜਿਵੇਂ ਇਸਦੇ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਇਹ ਕੀੜੇ, ਖਾਸਕਰ ਮਧੂ ਮੱਖੀਆਂ ਖਾਣ ਦਾ ਸ਼ੌਕੀਨ ਹੁੰਦਾ ਹੈ। ਪੰਜਾਬ 'ਚ ਆਮ ਕਰਕੇ 2 ਤਰ੍ਹਾਂ ਦੇ ਪਤਰੰਗੇ ਪਾਏ ਜਾਂਦੇ ਹਨ: ਛੋਟਾ ਪਤਰੰਗਾ (Green Bee Eater) ਅਤੇ ਵੱਡਾ ਪਤਰੰਗਾ (Blue Tailed Bee Eater)।


.: ਪਹਿਚਾਣ :.

ਬਾਕੀ ਪਤਰੰਗਿਆਂ ਵਾਂਗ ਛੋਟਾ ਤੇ ਵੱਡਾ ਪਤਰੰਗਾ ਦੋਵੇਂ ਹੀ ਰੰਗਾਂ ਦੇ ਧਨੀ ਹੁੰਦੇ ਹਨ ਅਤੇ ਆਸਾਨੀ ਨਾਲ ਪਹਿਚਾਣੇ ਜਾ ਸਕਦੇ ਹਨ। ਇਸਦੀ ਲੰਬਾਈ 7-10 ਇੰਚ ਹੁੰਦੀ ਹੈ। ਜਿਵੇਂ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕੇ ਸਾਰਾ ਸ਼ਰੀਰ ਚਮਕੀਲੇ ਹਰੇ ਰੰਗ ਦਾ ਹੁੰਦਾ ਹੈ ਤੇ ਧੌਣ ਦੁਆਲੇ ਨੀਲਾ ਰੰਗ ਭਾਅ ਮਾਰਦਾ ਹੈ 'ਤੇ ਸਿਰ ਦਾ ਉਪਰਲਾ ਹਿੱਸਾ ਸੁਨਹਿਰੀ ਰੰਗ ਦੀ ਝਲਕ ਦਿੰਦਾ ਹੈ। ਇਕ ਕਾਲੀ ਧਾਰੀ ਅੱਖ ਤੋਂ ਹੁੰਦੀ ਹੋਈ ਪਿਛੇ ਵੱਲ ਨੂੰ ਜਾਂਦੀ ਹੈ। ਇਸਦੀ ਚੁੰਝ ਤਿੱਖੀ ਅਤੇ ਸੰਕੀਰਣ ਕਾਲੇ ਰੰਗ ਦੀ ਹੁੰਦੀ ਹੈ ਜੋ ਕਿ ਖਾਸ ਕੀਟ ਪਤੰਗਾਂ ਨੂੰ ਫੜਣ ਵਾਸਤੇ ਬਣੀ ਹੈ। ਪੰਜੇ ਕਮਜ਼ੋਰ ਹੁੰਦੇ ਹਨ।
ਇਸ ਵਿੱਚ ਨਰ ਤੇ ਮਾਦਾ ਦਿੱਖ ਤੋਂ ਪਹਿਚਾਣੇ ਨਹੀਂ ਜਾਂਦੇ।


ਛੋਟਾ ਪਤਰੰਗਾ (Green Bee Eater)


.: ਰਹਿਣ ਸਹਿਣ ਅਤੇ ਪੈਦਾਇਸ਼ :.

ਪਤਰੰਗੇ ਛੋਟੇ ਝੁੰਡ ਬਣਾ ਕੇ ਰਹਿੰਦੇ ਹਨ ਪਰ ਕਈ ਵਾਰ ਪੰਛੀਆਂ ਦੀ ਮਾਤਰਾ 200-300 ਤੱਕ ਹੋ ਜਾਂਦੀ ਹੈ। ਇਹ ਆਪਣੀ ਰਿਹਾਇਸ਼ ਲਈ ਘਾਹ ਕੱਖਾਂ ਦੇ ਆਲ੍ਹਣੇ ਨਹੀਂ ਬਣਾਓਂਦੇ ਸਗ੍ਹੋਂ ਮਿੱਟੀ ਦੇ ਟਿੱਲਿਆਂ 'ਚ ਖੁੱਡਾਂ ਬਣਾਉਂਦੇ ਹਨ। ਇਹ ਖੁੱਡ 4-5 ਫੁੱਟ ਲੰਬੀ ਹੁੰਦੀ ਹੈ। ਸਵੇਰ ਵੇਲੇ ਜਿਆਦਾ ਸੁਸਤ ਪਰ ਦੁਪਹਿਰੋਂ ਬਾਅਦ ਝੁੰਡ 'ਚ ਇੱਕ ਦੂਜੇ ਨੂੰ ਚੁੰਝਾਂ ਨਾਲ ਸਵਾਰਦੇ ਨਜ਼ਰ ਆਉਂਦੇ ਹਨ।
ਮਈ 'ਤੇ ਜੂਨ ਦੇ ਮਹੀਨੇ 'ਚ ਮਾਦਾ ਆਪਣੇ ਖੁੱਡੇ 'ਚ 4-5 ਅੰਡੇ ਦਿੰਦੀ ਹੈ ਜੋ ਕਿ ਚਮਕੀਲੇ ਸਲ੍ਹੇਟੀ ਰੰਗ ਦੇ ਹੁੰਦੇ ਹਨ, ਆਂਡੇ ਦਾ ਔਸਤਨ ਭਾਰ 6.5 ਗ੍ਰਾਮ ਹੁਂਦਾ ਹੈ। ਦੋਵੇਂ ਨਰ 'ਤੇ ਮਾਦਾ ਆਂਡਿਆਂ ਨੂੰ 2 ਹਫਤਿਆਂ ਲਈ ਪਾਲਦੇ ਹਨ। ਆਡੇ 'ਚੋਂ ਨਿਕਲਣ ਦੇ 2 ਮਹੀਨੇ ਬਾਅਦ ਬੋਟ ਉਡਣਾ ਸ਼ੁਰੂ ਕਰ ਦਿੰਦੇ ਹਨ।

ਪਤਰੰਗੇ ਦੀ ਰਿਹਾਇਸ਼ਪਿੰਡ ਤਲਵੰਡੀ ਮਾਧੋ ਜਿਲ੍ਹਾ ਜਲੰਧਰ.

.: ਭੋਜਨ ਅਤੇ ਸ਼ਿਕਾਰ :.

ਪਤਰੰਗਾ ਇਕ ਸੱਰਵਭੱਖਸ਼ੀ ਪੰਛੀ ਹੈ। ਮੁੱਖ ਆਹਾਰ 'ਚ ਮੱਧੂ ਮੱਖੀ ਹੈ ਪਰ ਇਹ ਫਲ ਤੇ ਬੀਜ ਖਾਣ ਦਾ ਵੀ ਸ਼ੌਕੀਨ ਹੈ। ਆਪਣੇ ਆਹਾਰ ਦੇ ਮੁਤਾਬਿਕ ਰੇਂਗਣ ਵਾਲੇ ਕੀੜੇ ਵੀ ਖਾਂਦਾ ਹੈ। ਮੱਧੂ ਮੱਖੀ ਤੋਂ ਇਲਾਵਾ ਇਹ ਕਈ ਏਸੇ ਕੀਟਾਂ ਨੂੰ ਵੀ ਸ਼ਿਕਾਰ ਬਣਾਉਂਦਾ ਹੈ ਜੋ ਕਿ ਫਸਲਾਂ ਲਈ ਹਾਨੀਕਾਰਕ ਹੁੰਦੇ ਹਨ, ਉਹਨਾਂ ਦਾ ਖਾਤਮਾ ਕਰ ਕੇ ਕਿਸਾਨ ਦੀ ਮੱਦਦ ਕਰਦਾ ਹੈ।
ਕੀੜੇ ਮਕੌੜਿਆਂ ਨੂੰ ਫ਼ੜਣ 'ਚ ਇਹ ਬਹੁੱਤ ਹੀ ਮਾਹਿਰ ਹੈ, ਹਵਾ 'ਚ ਪੁੱਠੀਆਂ-ਸਿੱਧੀਆਂ ਬਾਜ਼ੀਆਂ ਲਗਾ ਕੇ ਪਹਿਲਾਂ ਸ਼ਿਕਾਰ ਨੂੰ ਫੜਦਾ ਹੈ 'ਤੇ ਫਿਰ ਆਪਣੇ ਟਿਕਾਣੇ ਤੇ ਲਿਜਾ ਕੇ ਉਸਦਾ ਡੰਗ ਸ਼ਰੀਰ ਤੋਂ ਅਲੱਗ ਕਰਦਾ ਹੈ। ਇਸਤੋਂ ਬਾਅਦ ਇਸਦਾ ਬਾਹਰੀ ਕੰਕਾਲ ਤੋੜ ਕੇ ਖਾ ਲੈਂਦਾ ਹੈ।


.: ਜਨਸੰਖਿਆ :.

ਰਿਹਾਇਸ਼ੀ ਇਲਾਕਿਆਂ 'ਚ: 43-58 ਪਤਰੰਗੇ ਪ੍ਰਤੀ ਵਰਗ ਕਿਲੋਮੀਟਰ ਅਤੇ
ਖੁੱਲੇ ਮੈਦਾਨ ਜਾਂ ਖੇਤਾਂ ਵਿੱਚ 90-100 ਪਤਰੰਗੇ ਪ੍ਰਤੀ ਵਰਗ ਕਿਲੋਮੀਟਰ ਦੇ ਦਾਇਰੇ 'ਚ ਮਿਲਦੇ ਹਨ।


.: ਪ੍ਰਵਾਸ :.

ਇਸਦੇ ਪ੍ਰਵਾਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਖਾਣੇ ਦੀ ਭਾਲ ਜਾਂ ਫਿਰ ਮੌਸਮੀ ਬਦਲਾਵ ਜਿਵੇਂ ਬਰਸਾਤ ਆਦਿ ਦੇ ਕਾਰਨ ਇਕ ਟਿੱਲੇ ਤੋਂ ਦੂਜੇ ਟਿੱਲੇ ਤੱਕ ਜਾਂਦੇ ਰਹਿੰਦੇ ਹਨ।


.: ਖਤਰੇ :.

ਇਹ ਮੰਨਿਆ ਜਾ ਸਕਦਾ ਹੈ ਕਿ ਪਤਰੰਗੇ ਨੂੰ ਅੱਜ ਦੇ ਵਕਤ 'ਚ ਅਲੋਪ ਹੋਣ ਦਾ ਖਤਰਾ ਸੱਭ ਤੋਂ ਘੱਟ ਹੈ।
ਇਸਦੇ ਮੁੱਖ ਸ਼ਿਕਾਰੀਆਂ 'ਚ ਮਾਸਾਹਾਰੀ ਵੱਡੇ ਪੰਛੀ ਜਿਵੇਂ ਇੱਲਾਂ, ਉਕਾਬ, ਟੀਸੇ ਆਦਿ ਹਨ, ਇਸਤੋਂ ਛੁੱਟ ਸੱਪ ਵੀ ਪਤਰੰਗੇ 'ਤੇ ਉਸਦੇ ਆਂਡਿਆਂ ਤੇ ਘਾਤ ਲਗਾਉਂਦਾ ਹੈ।
ਕੁਦਰਤ ਦਾ ਸੱਭ ਤੋਂ ਵੱਡਾ ਦੁਸ਼ਮਣ: ਮਨੁੱਖ ਵੀ ਇਸ ਸੂਚੀ 'ਚ ਪਿੱਛੇ ਨਹੀਂ ਹੈ। ਇਸਦੇ ਚਮਕੀਲੇ ਅਤੇ ਆਕਰਸ਼ਕ ਰੰਗਾਂ ਕਰਕੇ ਮਨੁੱਖ ਇਸਨੂੰ ਬਾਜ਼ਾਰ ਵਿੱਚ ਵੇਚਦਾ ਹੈ, ਮੱਧੂ ਮੱਖੀ ਪਾਲਣ ਵਾਲੇ ਵੀ ਇਸ ਨੂੰ ਪਸੰਦ ਨਹੀਂ ਕਰਦੇ।

ਵੱਡਾ ਪਤਰੰਗਾ (Blue Tailed Bee Eater)

ਜੇਕਰ ਤੁਹਾਨੂੰ ਲੱਗਦਾ ਹੈ ਕਿ ਦਿੱਤੀ ਹੋਈ ਜਾਣਕਾਰੀ ਵਿੱਚ ਕੁੱਝ ਗਲਤ ਹੈ ਜਾਂ ਜਾਂ ਅਧੂਰੀ ਹੈ ਤਾਂ ਏਥੇ ਕਲਿਕ ਕਰਕੇ ਮੈਨੂੰ ਸੰਪਰਕ ਕਰੋ।. ਧੰਨਵਾਦ: ਗੌਰਵ ਮਾਧੋਪੁਰੀ

©2013. ALL RIGHTS RESERVED TO AUTHOR. The unauthorized reproduction or distribution of this copyrighted work is illegal.





6 comments:

  1. wah ji gud veer bhuat vadhia hai main har vakt madd lai tiar han ,, jio lagn vala knm hai main tere sath han

    ReplyDelete
  2. ਬੜੀ ਸੋਹਣੀ ਜਾਣਕਾਰੀ ਦਿੱਤੀ ਹੈ ਗੌਰਬ ਜੀ - ਧੰਨਵਾਦ

    ReplyDelete
  3. ਬਹੁਤ ਵਧੀਆ ਵੀਰ !!

    ReplyDelete
    Replies
    1. ਸ਼ੁਕਰੀਆ ਗੁਰਪ੍ਰੀਤ ਵੀਰ ਜੀ..Keep Sharing :-)

      Delete